ਰੋਟੀ ਦਾ ਅਸਲ ਸਵਾਦ ਭੁੱਖੇ ਨੂੰ ਹੀ ਆ ਸਕਦੈ।
ਸੀਮੇਂਟ ਚ ਲਿਬੜਿਆ ਇਹ ਸ਼ਖਸ ਹੈ ਰਾਜਸਥਾਨ ਦੇ ਬਾੜਮੇਰ ਜਿਲੇ ਦੇ ਪਿੰਡ ਮਾਤਾਸਰ ਦਾ ਰੇਖਾਰਾਮ ਮੇਘਵਾਲ।ਰੇਖਾਰਾਮ ਕੱਲ੍ਹ ਅੱਗ ਵਾਂਗ ਤਪਦੀ ਦੁਪਹਿਰ ਚ ਆਪਣੇ ਨਾਲ ਦੀ ਮੰਡੀ ਧੋਰੀਮੰਨਾ ਚ ਨਿਤ ਆਂਗੂ ਮਜ਼ਦੂਰੀ ਕਰਦਾ ਸੀਮੈਂਟ ਦਾ ਟਰੱਕ ਗੱਟੇ ਸਿਰ ਤੇ ਚੁੱਕ ਖਾਲੀ ਕਰ ਰਿਹਾ ਸੀ।ਇਸੇ ਸਮੇਂ ਰਾਜਸਥਾਨ ਚ ਅਧਿਆਪਕ ਭਰਤੀ ਦੇ ਨਤੀਜਿਆਂ ਦਾ ਐਲਾਨ ਹੋਇਆ।ਰੇਖਾਰਾਮ ਦਾ ਨਾਂ ਲਿਸਟ ਚ ਮੂਹਰਲੀ ਕਤਾਰ ਚ ਸੀ।ਉਹ ਮੈਥ ਤੇ ਸਾਇੰਸ ਦੋਵੇਂ ਵਿਸ਼ਿਆਂ ਚ ਸਿਲੈਕਟ ਹੋ ਸਰਕਾਰੀ ਅਧਿਆਪਕ ਲੱਗ ਚੁੱਕਾ ਸੀ।ਜਦੋਂ ਇਕ ਮਿੱਤਰ ਨੇ ਮੌਕੇ ਤੇ ਜਾ ਕੇ ਇਹ ਖਬ਼ਰ ਦਿੱਤੀ ਤਾਂ ਪੂਰੀ ਮਾਰਕੀਟ ਨੇ ਤਾਲੀਆਂ ਮਾਰਕੇ ਇਸ ਨੋਜਵਾਨ ਦੀ ਸਫ਼ਲਤਾ ਤੇ ਵਧਾਈ ਦਿੱਤੀ।ਸਲਾਮ ਹੈ ਰੇਖਾਰਾਮ ਮੇਘਵਾਲ ਨੂੰ ਸੱਚ ਹੈ,
"ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ੍ਹ ਕੇ ਸੀਨਾ ਪੱਥਰਾਂ ਦਾ"।
ਨਵਨੀਤ ਸੰਧੂ
0 Comments:
Post a Comment